ਹਾਲੇ ਵੀ ਸੰਬਲੋ ਐ ਲੋਕੋ | ਪੰਜਾਬੀ ਕਵਿਤਾ | Punjabi Poetry On Coronavirus | Punjabi Poetry

ਹਾਲੇ ਵੀ ਸੰਬਲੋ ਐ ਲੋਕੋ | ਪੰਜਾਬੀ ਕਵਿਤਾ | Punjabi Poetry On Coronavirus  | Punjabi Poetry

ਤਾਲਾਬੰਦ  (Lockdown) ਦੀ ਮੌਜੂਦਾ ਸਥਿਤੀ ਨੂੰ ਵੇਖਦੇ ਹੋਏ ਬਹੁਤ ਹੀ ਸੋਹਣੇ ਸ਼ਬਦਾ ਨਾਲ ਲਿਖੀ ਗਈ ਕਾਵਿ-ਰਚਨਾ ਹੈ ਜੋ ਤੁਹਾਨੂੰ ਪ੍ਰੇਰਿਤ ਕਰੇਗੀ ਅਤੇ ਤੁਹਾਨੂੰ ਇਹ ਸੋਚਣ ਲਈ ਉਤਸ਼ਾਹਿਤ ਕਰੇਗੀ ਕਿ ਮਨੁੱਖ ਕੀ ਸੀ ਅਤੇ ਮੌਜੂਦਾ ਸਮੇਂ ਵਿੱਚ ਕੀ ਬਣ ਗਿਆ.



ਹਾਲੇ ਵੀ ਸੰਬਲੋ ਐ ਲੋਕੋ
ਕਲਯੁਗ ਦੀ ਇਹ ਸ਼ੁਰੂਆਤ ਸਮਝੋ
ਕੁਦਰਤ ਦੀ ਹਰ ਸ਼ੈਅ ਨੂੰ ਪਿਆਰ ਕਰੋ
ਜਿੰਦਗੀ ਦੀ ਇਹ ਪ੍ਰਭਾਤ ਸਮਝੋ

ਮਹਾਂਮਾਰੀ ਨਹੀਂ ਮੈਨੂੰ ਤਾਂ ਇਹ ਚੇਤਾਵਨੀ ਲਗਦੀ ਏ
ਕਿਸੇ ਹੋਰ ਦੀ ਨਹੀਂ ਸਭ ਸਾਜਨ ਵਾਲੇ ਰੱਬ ਦੀ ਏ
ਮਾਰੋ ਖਾਂ ਝਾਤ ਪਿਛੋਕੜ ਵਿੱਚ
ਕੀ ਹੋਈ ਸਾਥੋਂ ਗੱਲ ਬਾਤ ਸਮਝੋ
ਹਾਲੇ ਵੀ ......
ਜਿੰਦਗੀ ......

ਜੋ ਰੋਜ਼ੀ ਲਈ ਵਤਨ ਸੀ ਛੱਡ ਗਏ ਉਹ ਵੀ ਪਛਤਾਉਂਦੇ ਹੋਣੇ ਆ
ਮਾਂ ਬਾਪ ਤੇ ਰਿਸ਼ਤੇਦਾਰਾਂ ਨੂੰ ਮਿਲਣਾ ਤਾਂ ਚਾਹੁੰਦੇ ਹੋਣੇ ਆ
ਕੀ ਬੀਤਦੀ ਹੋਊ ਪਿਆਰਿਆਂ ਤੇ
ਜੇਹਦੀਂ ਆਖਰੀ ਸੀ ਮੁਲਾਕਾਤ ਸਮਝੋ
ਹਾਲੇ ਵੀ ......
ਜ਼ਿੰਦਗੀ ......

ਪਸ਼ੂ ਪੰਛੀ ਸਭ ਅਜ਼ਾਦ ਨੇ ਪਰ ਇਨਸਾਨ ਹੈ ਨਜ਼ਰਬੰਦ ਕਿਉਂ ?
ਕਦੇ ਪੱਲ ਵਸਾਹ ਨਾ ਖਾਂਦਾ ਸੀ ਦੂਰ ਰਹਿਣ ਲਈ ਰਜ਼ਾਮੰਦ ਕਿਉਂ?
ਦੁਆ ਕਰੋ ਸਭ ਸੁੱਖ ਵਰਤੇ
ਪਾਈ ਰੱਬ ਦੀ ਇਹ ਬੁੱਝਾਤ ਸਮਝੋ
ਹਾਲੇ ਵੀ ਸੰਭਲੋ ਐ ਲੋਕੋ
ਕਲਯੁੱਗ ਦੀ ਇਹ ਸ਼ੁਰੂਆਤ ਸਮਝੋ

Dawn Of Quotes - Author
Gurpinder Singh
Author/Writer
Click to Visit



Post a Comment

0 Comments